ਦਿਨੋਂ-ਦਿਨ ਬਦਲਦੇ ਲਾਈਫਸਟਾਈਲ 'ਚ ਅਸੀਂ ਰੋਜ਼ਾਨਾ ਅਜਿਹੀਆ ਚੀਜ਼ਾ ਖਾਂ ਲੈਂਦੇ ਹਾਂ, ਜਿਸ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ। ਕਿਸੇ ਦੀਆਂ ਹੱਡੀਆਂ 'ਚ ਦਰਦ ਅਤੇ ਕਿਸੇ ਨੂੰ ਗਲੇ ਦਾ ਦਰਦ ਪਰੇਸ਼ਾਨ ਕਰਦਾ ਹੈ। ਅਸੀਂ ਫਿਰ ਇਨ੍ਹਾਂ ਤੋਂ ਛੁਟਾਕਾਰਾ ਪਾਉਣ ਦੇ ਲਈ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ, ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਹੈ। ਇਸ ਹਾਲਤ 'ਚ ਤੁਸੀਂ ਘਰ ਦੀਆਂ ਚੀਜਾ ਦਾ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਸ ਨਾਲ ਗਲੇ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਇਲਆਚੀ ਦੀ ਵਰਤੋਂ ਕਰਨ ਨਾਲ ਗਲੇ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਲਾਅਚੀ ਨੂੰ ਪਾਣੀ 'ਚ ਭਿਓ ਕੇ ਗਰਾਰੇ ਕਰਨ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ।
2. ਮੇਥੀ ਦੇ ਬੀਜ਼ਾ ਨੂੰ ਕੁਝ ਸਮੇਂ ਦੇ ਲਈ ਪਾਣੀ 'ਚ ਉਬਾਲ ਲਓ। ਇਸ ਨੂੰ ਠੰਡਾ ਕਰਕੇ ਗਰਾਰੇ ਕਰਨ ਨਾਲ ਗਲੇ ਦੀ ਖਾਰਸ਼ ਦੂਰ ਹੋ ਜਾਂਦੀ ਹੈ।
3. ਅੰਬ ਦੇ ਪੇੜ ਦੀ ਛਿੱਲੜ ਦੀ ਵਰਤੋਂ ਕਰਨ ਨਾਲ ਗਲੇ ਦੀ ਖਰਾਸ਼ ਠੀਕ ਹੋ ਜਾਂਦੀ ਹੈ। ਇਸ ਨੂੰ ਪੀਸ ਕੇ ਪਾਣੀ 'ਚ ਮਿਲਾ ਕੇ ਗਰਾਰੇ ਕਰੋ।
4. ਤ੍ਰਿਫਲਾ ਨੂੰ ਗਰਮ ਪਾਣੀ 'ਚ ਮਿਲਾ ਕੇ ਦਿਨ 'ਚ ਤਿੰਨ ਜਾ ਚਾਰ ਵਾਰ ਗਰਾਰੇ ਕਰਨ ਨਾਲ ਗਲੇ ਦੇ ਦਰਦ ਦੂਰ ਕਰ ਸਕਦੇ ਹੋ।
5. ਮਲੱਠੀ ਬਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਗਲੇ ਦੀ ਖਾਰਸ਼ ਲਈ ਬਹੁਤ ਲਾਭਦਾਇਕ ਹੈ। ਇਹ ਗਲੇ ਦੀ ਇੰਨਫਕੈਸ਼ਨ ਨੂੰ ਰੋਕਣ 'ਚ ਮਦਦ ਕਰਦੀ ਹੈ। ਗਲੇ ਦੀ ਖਾਰਸ਼ ਨੂੰ ਦੂਰ ਕਰਨ ਦੇ ਲਈ ਮਲੱਠੀ ਦਾ ਪਾਣੀ 'ਚ ਉਬਾਲ ਕੇ ਚਾਹ ਦੀ ਤਰ੍ਹਾਂ ਪੀਓ।
ਨਸ਼ੇ ਦਾ ਖੁਮਾਰ ਲਾਹੁਣ ਲਈ ਪੀਓ ਇਹ ਘਰੇਲੂ ਜੂਸ ਜਾਣੋ ਇਸ ਦੇ ਫਾਇਦੇ
NEXT STORY